Posts

Showing posts from June, 2022

ਕੁੜੀ ਅਤੇ ਸਿੱਖਿਆ | Girl Child Education

Image
ਇੱਕ ਸਫ਼ਲ ਰਾਸ਼ਟਰ ਆਪਣੀਆਂ ਮਜਬੂਤ ਜੜ੍ਹਾਂ ਆਪਣੇ ਨਾਗਰਿਕਾਂ ਦੀ ਮਿਹਨਤ, ਹਿੰਮਤ ਤੋਂ ਪ੍ਰਾਪਤ ਕਰਦਾ ਹੈ । ਹਰ ਕੋਈ ਚਾਹੁੰਦਾ ਹੈ ਕਿ ਉੱਥੋਂ ਦੇ ਲੋਕ ਵੱਧ ਤੋਂ ਵੱਧ ਪੜ੍ਹੇ – ਲਿਖੇ ਹੋਣ ਤੇ ਦੁਨੀਆਂ ਵਿੱਚ ਪੜ੍ਹੇ - ਲਿਖੇ ਦੇਸਾਂ ਦੀ ਸੂਚੀ ਵਿੱਚ ਉਹਨਾਂ ਦੇ ਦੇਸ਼ ਦਾ ਨਾਮ ਪਹਿਲੇ ਨੰਬਰ 'ਤੇ ਹੋਵੇ । ਇਸ ਲਈ ਅੱਜ ਦੇ ਤਕਨੀਕੀ ਯੁੱਗ ਵਿੱਚ ਰੋਜ਼ੀ - ਰੋਟੀ ਕਮਾਉਣ ਲਈ ਹਰੇਕ ਵਿਅਕਤੀ ਨੂੰ ਸਹੀ ਸਿੱਖਿਆ ਪ੍ਰਾਪਤ ਕਰਨ ਦੀ ਲੋੜ ਹੈ ਭਾਵੇਂ ਕਿ ਉਹ ਔਰਤ ਜਾਤੀ ਨਾਲ ਸੰਬੰਧ ਰੱਖੇ ਜਾਂ ਮਰਦ - ਜਾਤੀ ਦਾ ਹੋਵੇ, ਪਰ ਅਫ਼ਸੋਸ ਅੱਜ ਵੀ ਸਾਡੇ ਦੇਸ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਲੜਕੇ ਨੂੰ ਪੜ੍ਹਾਉਣਾ ਹੀ ਜ਼ਰੂਰੀ ਸਮਝਿਆ ਜਾਂਦਾ ਹੈ ਲੜਕੀ ਨੂੰ ਨਹੀਂ। ਸਗੋਂ ਉਸ ਨੂੰ ਹੋਸ਼ ਸੰਭਾਲਦਿਆਂ ਹੀ ਘਰੇਲੂ ਕੰਮਾਂ ਵਿੱਚ ਲਗਾ ਦਿੱਤਾ ਜਾਂਦਾ ਹੈ ਪ੍ਰੰਤੂ ਇਸ ਭੇਦ - ਭਾਵ ਨੂੰ ਖ਼ਤਮ ਕਰਦੇ ਹੋਏ ਲੜਕੀਆਂ ਨੂੰ ਵੀ ਉਨਾਂ ਹੀ ਜ਼ਰੂਰੀ ਸਮਝਿਆ ਜਾਵੇ, ਜਿੰਨਾ ਜ਼ਰੂਰੀ ਲੜਕੀਆਂ ਨੂੰ ਪੜ੍ਹਾਉਣਾ ਸਮਝਿਆ ਜਾਂਦਾ ਹੈ ਕਿਉਂਕਿ ਉਹ ਸਿਰਫ਼ ਘਰੇਲੂ ਕੰਮਾਂ ਨੂੰ ਕਰਨ ਵਿੱਚ ਹੀ ਮਹਿਰਤਾ ਨਹੀਂ ਸਗੋਂ ਆਪਣੀ ਜੀਵਨ - ਸ਼ੈਲੀ ਨੂੰ ਵੀ ਬਦਲਣ ਦੀ ਹਿੰਮਤ ਰੱਖਦੀਆਂ ਹਨ । ਉਹ ਆਪਣੀ ਸਮਰੱਥਾ ਤੇ ਸ਼ਕਤੀ ਨੂੰ ਵੀ ਪਹਿਚਾਣਨ ਦੀ ਸਮਝ ਰੱਖਦੀਆਂ ਹਨ । ਉਹ ਕਿਸੇ ਵੀ ਖੇਤਰ ਵਿੱਚ ਕਿਸੇ ਨਾਲੋਂ ਪਿੱਛੇ ਨਹੀਂ ਸਗੋਂ ਉਸਨੇ ਹਰ ਖੇਤਰ ਵਿੱਚ ਖੂਬ ਮੱਲਾਂ ਮਾਰੀਆਂ ਹਨ । ਇਸ ਲਈ ਸਾਡੀ ਹਰ ਦੇਸ - ਵਾਸੀ ਦੀ ਜਿੰਮੇ