ਕੁੜੀ ਅਤੇ ਸਿੱਖਿਆ | Girl Child Education


ਇੱਕ ਸਫ਼ਲ ਰਾਸ਼ਟਰ ਆਪਣੀਆਂ ਮਜਬੂਤ ਜੜ੍ਹਾਂ ਆਪਣੇ ਨਾਗਰਿਕਾਂ ਦੀ ਮਿਹਨਤ, ਹਿੰਮਤ ਤੋਂ ਪ੍ਰਾਪਤ ਕਰਦਾ ਹੈ । ਹਰ ਕੋਈ ਚਾਹੁੰਦਾ ਹੈ ਕਿ ਉੱਥੋਂ ਦੇ ਲੋਕ ਵੱਧ ਤੋਂ ਵੱਧ ਪੜ੍ਹੇ – ਲਿਖੇ ਹੋਣ ਤੇ ਦੁਨੀਆਂ ਵਿੱਚ ਪੜ੍ਹੇ - ਲਿਖੇ ਦੇਸਾਂ ਦੀ ਸੂਚੀ ਵਿੱਚ ਉਹਨਾਂ ਦੇ ਦੇਸ਼ ਦਾ ਨਾਮ ਪਹਿਲੇ ਨੰਬਰ 'ਤੇ ਹੋਵੇ । ਇਸ ਲਈ ਅੱਜ ਦੇ ਤਕਨੀਕੀ ਯੁੱਗ ਵਿੱਚ ਰੋਜ਼ੀ - ਰੋਟੀ ਕਮਾਉਣ ਲਈ ਹਰੇਕ ਵਿਅਕਤੀ ਨੂੰ ਸਹੀ ਸਿੱਖਿਆ ਪ੍ਰਾਪਤ ਕਰਨ ਦੀ ਲੋੜ ਹੈ ਭਾਵੇਂ ਕਿ ਉਹ ਔਰਤ ਜਾਤੀ ਨਾਲ ਸੰਬੰਧ ਰੱਖੇ ਜਾਂ ਮਰਦ - ਜਾਤੀ ਦਾ ਹੋਵੇ, ਪਰ ਅਫ਼ਸੋਸ ਅੱਜ ਵੀ ਸਾਡੇ ਦੇਸ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਲੜਕੇ ਨੂੰ ਪੜ੍ਹਾਉਣਾ ਹੀ ਜ਼ਰੂਰੀ ਸਮਝਿਆ ਜਾਂਦਾ ਹੈ ਲੜਕੀ ਨੂੰ ਨਹੀਂ। ਸਗੋਂ ਉਸ ਨੂੰ ਹੋਸ਼ ਸੰਭਾਲਦਿਆਂ ਹੀ ਘਰੇਲੂ ਕੰਮਾਂ ਵਿੱਚ ਲਗਾ ਦਿੱਤਾ ਜਾਂਦਾ ਹੈ ਪ੍ਰੰਤੂ ਇਸ ਭੇਦ - ਭਾਵ ਨੂੰ ਖ਼ਤਮ ਕਰਦੇ ਹੋਏ ਲੜਕੀਆਂ ਨੂੰ ਵੀ ਉਨਾਂ ਹੀ ਜ਼ਰੂਰੀ ਸਮਝਿਆ ਜਾਵੇ, ਜਿੰਨਾ ਜ਼ਰੂਰੀ ਲੜਕੀਆਂ ਨੂੰ ਪੜ੍ਹਾਉਣਾ ਸਮਝਿਆ ਜਾਂਦਾ ਹੈ ਕਿਉਂਕਿ ਉਹ ਸਿਰਫ਼ ਘਰੇਲੂ ਕੰਮਾਂ ਨੂੰ ਕਰਨ ਵਿੱਚ ਹੀ ਮਹਿਰਤਾ ਨਹੀਂ ਸਗੋਂ ਆਪਣੀ ਜੀਵਨ - ਸ਼ੈਲੀ ਨੂੰ ਵੀ ਬਦਲਣ ਦੀ ਹਿੰਮਤ ਰੱਖਦੀਆਂ ਹਨ । ਉਹ ਆਪਣੀ ਸਮਰੱਥਾ ਤੇ ਸ਼ਕਤੀ ਨੂੰ ਵੀ ਪਹਿਚਾਣਨ ਦੀ ਸਮਝ ਰੱਖਦੀਆਂ ਹਨ । ਉਹ ਕਿਸੇ ਵੀ ਖੇਤਰ ਵਿੱਚ ਕਿਸੇ ਨਾਲੋਂ ਪਿੱਛੇ ਨਹੀਂ ਸਗੋਂ ਉਸਨੇ ਹਰ ਖੇਤਰ ਵਿੱਚ ਖੂਬ ਮੱਲਾਂ ਮਾਰੀਆਂ ਹਨ । ਇਸ ਲਈ ਸਾਡੀ ਹਰ ਦੇਸ - ਵਾਸੀ ਦੀ ਜਿੰਮੇਵਾਰੀ ਹੈ ਕਿ ਲੜਕੀਆਂ ਨੂੰ ਉੱਚੇ ਸਤਰ ਤੱਕ ਦੀ ਵਿਦਿਆ ਹਾਸਲ ਕਰਵਾਈ ਜਾਵੇ ਕਿਉਂਕਿ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਦੋਂ ਤੁਸੀਂ ਇੱਕ ਕੁੜੀ ਨੂੰ ਸਿੱਖਿਅਤ ਬਣਾਉਂਦੇ ਹੋ ਤਾਂ ਇੱਕ ਘਰ, ਪਰਿਵਾਰ, ਸਮਾਜ, ਦੇਸ਼, ਕੌਮ ਨੂੰ ਸਿੱਖਿਅਤ ਕਰਦੇ ਹੋ । ਇਸ ਲਈ ਆਓ, ਦਕੀਆਨੂਸੀ ਭੇਦ - ਭਾਵਾਂ ਨੂੰ ਖ਼ਤਮ ਕਰੀਏ ਤੇ ਇਸ ਯੁੱਗ ਨੂੰ ਸ਼ਾਨਦਾਰ ਬਣਾਉਣ ਲਈ ਹੱਥ ਮਿਲਾਈਏ ।

'ਬੇਟੀ ਪੜ੍ਹਾਓ, ਬੇਟੀ ਬਚਾਓ'





TRANSLATION:-


A successful nation derives its strong roots from its citizens' hard work and courage. Everyone wants their people to be at the top of the list of the most literate countries in the world. Therefore, in today's technological age, in order to earn a living, everyone needs to get proper education, whether they belong to the female race or the male race. Unfortunately, even today many households consider educating only boys, not the girls. Instead, girls are consciously involved in household chores, but while eliminating this prejudice, educating girls should be considered important because they too have the ability to perform considerably great in every field they choose. They also need to build their lifestyle. They also have the ability to recognize their own abilities and strengths. They are not behind anyone in any field and have achieved a lot in every field. That is why it is the responsibility of every citizen of our country to educate girls to a higher level because someone has truly said that when you educate a girl you educate a home, family, society, country, and nation. Let's get rid of the cliches and join hands to make this age better.

'Educate daughter, save daughter '




This article [modified], originally in Punjabi, was written by me and was published in my school's e-magazine. Just like the previous one 'India and Gender Equality', I hope that this one also gets a remarkable number of comments expressing your opinion as a reader.
I would like to welcome honest attitudes and would try to answer the maximum number of them.







!Smiles!







~Ruhani Bachhal



Comments

  1. An amazing article yet again!! Love this blog!! ❤❤❤❤

    ReplyDelete

Post a Comment

Popular posts from this blog

ready to level-up?

BookRec #1 | In the Land of Führer

Organize Your Online Studies📚